book

ਚਤੁਰ ਭੁਜ ਦਾ ਪੰਜਵਾਂ ਕੋਣ{ਦੀਪ ਜੀਰਵੀ }


Enlarge this document in a new window
Publishing Software from YUDU

book

book

jaldi hee...

Friday, July 17, 2009

ਭੌਂ ਪਿਆਸੀ ਤਰਸੇਵੇਂਮਾਰੀ,

ਭੌਂ ਪਿਆਸੀ ਤਰਸੇਵੇਂਮਾਰੀ,ਬੱਦਲ ਡਾਹਢਾ ਬੇ ਪਰਵਾਹ,
ਮੌਲਾ ਜਾਣੇ ਕੀਕਣ ਹੋਸੀ ਭੌਂ-ਬੱਦਲ ਦਾ ਯਾਰ ਨਿਬਾਹ.
ਪਾਟੇ ਤੇ ਪਥਰਾਏ ਬੁੱਲੀਂ ਸਵਾਂਤ ਬੂੰਦ ਨਾ ਦੇਵੇ ਕੋਈ,
ਨਦੀਆਂ, ਨਾਲੇ ਨਾਲੀਆਂ ਸਾਗਰ ਝਰਣੇ ਵਗਦੇ,ਵਗਣ ਅਗਾਹ.
ਸਾਗਰ ਦਾ ਤਲ,ਅੰਬਰ ਦੀ ਛੱਤ ਚਾਹਵੇ ਤਾਂ ਮਿਣ ਸਕਦੈ ਕੋਈ,
ਬਿਰਹਣ ਦਾ ਦਿਲ ਨਾਪੇ ਕਿਹੜਾ,ਨਾ ਕੋਈ ਮਿਣਤੀ ਨਾਂ ਕੋਈ ਥਾਹ.
ਮੀਨ ਪਿਆਸੀ ਸਾਗਰ ਅੰਦਰ ਹੋਵੇ ਤਾਂ ਅਚਰਜ ਕੇਹਾ,
ਸੂਰਜ ਨਾਲ ਵੀ ਸੂਰਜੋਂ ਦੂਰ ਵੀ ਹੋ ਸਕਦੀ ਯਕਵਕਤ ਸ਼ਵਾ.
ਅੰਦਰ ਬਾਹਰ ਰੌਸ਼ਨ ਹੋ-ਜੇ;ਨੱਸੇ ਦੂਰ ਹਨੇਰਾ ਵੀ,
ਅਪਣੇ ਅੰਤਰ ਦੀ ਸਰਦਲ ਤੇ,ਹੇ ਬਿਰਹਣੀਆ "ਦੀਪ "ਜਗਾ.
deepzirvi@yahoo.co.in

No comments:

CHLCHITR